Indian Language Bible Word Collections
1 Timothy
1 Timothy Chapters
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
1 Timothy Chapters
1
|
ਲਿਖਤੁਮ ਪੌਲੁਸ ਜਿਹੜਾ ਸਾਡੇ ਮੁਕਤੀ ਦਾਤਾ ਪਰਮੇਸ਼ੁਰ ਅਤੇ ਸਾਡੀ ਆਸਾ ਮਸੀਹ ਯਿਸੂ ਦੀ ਆਗਿਆ ਅਨੁਸਾਰ ਮਸੀਹ ਯਿਸੂ ਦਾ ਰਸੂਲ ਹਾਂ |
2
|
ਅੱਗੇ ਜੋਗ ਤਿਮੋਥਿਉਸ ਨੂੰ ਜਿਹੜਾ ਨਿਹਚਾ ਵਿੱਚ ਮੇਰਾ ਸੱਚਾ ਬੱਚਾ ਹੈ ਪਿਤਾ ਪਰਮੇਸ਼ੁਰ ਅਤੇ ਮਸੀਹ ਯਿਸੂ ਸਾਡੇ ਪ੍ਰਭੂ ਵੱਲੋਂ ਕਿਰਪਾ, ਦਯਾ ਅਤੇ ਸ਼ਾਂਤੀ ਹੁੰਦੀ ਰਹੇ।। |
3
|
ਜਿਵੇਂ ਮੈਂ ਮਕਦੂਨਿਯਾ ਜਾਂਦਿਆਂ ਤੈਨੂੰ ਤਾਗੀਦ ਕੀਤੀ ਸੀ ਭਈ ਤੂੰ ਅਫ਼ਸੁਸ ਵਿੱਚ ਰਹੀਂ, ਤਿਵੇਂ ਹੁਣ ਵੀ ਕਰਦਾ ਹਾਂ ਭਈ ਤੂੰ ਕਈਆਂ ਨੂੰ ਹੁਕਮ ਕਰੀਂ ਜੋ ਹੋਰ ਤਰਾਂ ਦੀ ਸਿੱਖਿਆ ਨਾ ਦੇਣ |
4
|
ਅਰ ਕਹਾਣੀਆਂ ਅਤੇ ਬੇਓੜਕ ਕੁਲਪੱਤ੍ਰੀਆਂ ਉੱਤੇ ਚਿੱਤ ਨਾ ਲਾਉਣ ਜਿਹੜੀਆਂ ਪਰਮੇਸ਼ੁਰ ਦੇ ਉਸ ਪਰਬੰਧ ਨੂੰ ਨਹੀਂ ਜਿਹੜਾ ਨਿਹਚਾ ਉੱਤੇ ਬਣਿਆ ਹੋਇਆ ਹੈ ਪਰ ਸਵਾਲਾਂ ਨੂੰ ਤਰੱਕੀ ਦਿੰਦੀਆਂ ਹਨ |
5
|
ਪਰ ਆਗਿਆ ਦਾ ਤਾਤਪਰਜ ਉਹ ਪ੍ਰੇਮ ਹੈ ਜਿਹੜਾ ਸ਼ੁੱਧ ਮਨ ਅਤੇ ਸਾਫ਼ ਅੰਤਹਕਰਨ ਅਤੇ ਨਿਸ਼ਕਪਟ ਨਿਹਚਾ ਤੋਂ ਹੁੰਦਾ ਹੈ |
6
|
ਅਤੇ ਕਈ ਇਨ੍ਹਾਂ ਗੱਲਾਂ ਤੋਂ ਖੂੰਝ ਕੇ ਬਕਵਾਸ ਦੀ ਵੱਲ ਪਰਤ ਗਏ ਹਨ |
7
|
ਜਿਹੜੇ ਸ਼ਰਾ ਦੇ ਪੜ੍ਹਾਉਣ ਵਾਲੇ ਹੋਣੇ ਚਾਹੁੰਦੇ ਹਨ ਭਾਵੇਂ ਓਹ ਸਮਝਦੇ ਹੀ ਨਹੀਂ ਭਈ ਕੀ ਬੋਲਦੇ ਅਥਵਾ ਕਿਹ ਦੇ ਵਿਖੇ ਪੱਕ ਕਰ ਕੇ ਆਖਦੇ ਹਨ |
8
|
ਪਰ ਅਸੀਂ ਜਾਣਦੇ ਹਾਂ ਭਈ ਸ਼ਰਾ ਚੰਗੀ ਹੈ ਜੇ ਕੋਈ ਉਸ ਨੂੰ ਸ਼ਰਾ ਅਨੁਸਾਰ ਵਰਤੇ |
9
|
ਇਹ ਜਾਣ ਕੇ ਜੋ ਸ਼ਰਾ ਧਰਮੀ ਦੇ ਲਈ ਨਹੀਂ ਸਗੋਂ ਸ਼ਰਾਹੀਨਾਂ ਅਤੇ ਢੀਠਾਂ ਲਈ, ਕੁਧਰਮੀਆਂ ਅਤੇ ਪਾਪੀਆਂ ਲਈ, ਪਲੀਤਾਂ ਅਤੇ ਅਸ਼ੁੱਧਾ ਲਈ, ਪਿਉ ਦੇ ਮਾਰਨ ਵਾਲਿਆਂ ਅਤੇ ਮਾਂ ਦੇ ਮਾਰਨ ਵਾਲਿਆਂ ਲਈ, ਮਨੁੱਖ ਘਾਤੀਆਂ |
10
|
ਹਰਾਮਕਾਰਾਂ, ਮੁੰਡੇਬਾਜ਼ਾਂ, ਮਨੁੱਖਾਂ ਦੇ ਚੁਰਾਉਣ ਵਾਲਿਆਂ, ਝੂਠ ਬੋਲਣ ਵਾਲਿਆਂ, ਝੂਠੀ ਸੌਂਹ ਖਾਣ ਵਾਲਿਆਂ ਦੇ ਲਈ ਥਾਪੀ ਹੋਈ ਹੈ ਨਾਲੇ ਜੇ ਹੋਰ ਕੁਝ ਖਰੀ ਸਿੱਖਿਆ ਦੇ ਵਿਰੁੱਧ ਹੋਵੇ ਤਾਂ ਉਹ ਦੇ ਲਈ ਭੀ ਹੈ |
11
|
ਇਹ ਉਸ ਪਰਮਧੰਨ ਪਰਮੇਸ਼ੁਰ ਦੇ ਪਰਤਾਪ ਦੀ ਖੁਸ਼ ਖਬਰੀ ਅਨੁਸਾਰ ਹੈ ਜਿਹੜੀ ਮੈਨੂੰ ਸੌਂਪੀ ਗਈ ਸੀ।। |
12
|
ਮੈਂ ਮਸੀਹ ਯਿਸੂ ਸਾਡੇ ਪ੍ਰਭੁ ਦਾ ਜਿਨ ਮੈਨੂੰ ਬਲ ਦਿੱਤਾ ਧੰਨਵਾਦ ਕਰਦਾ ਹਾਂ ਇਸ ਲਈ ਜੋ ਉਹ ਨੇ ਮੈਨੂੰ ਮਾਤਬਰ ਸਮਝ ਕੇ ਇਸ ਸੇਵਕਾਈ ਉੱਤੇ ਲਾਇਆ |
13
|
ਭਾਵੇਂ ਮੈਂ ਪਹਿਲਾਂ ਕੁਫ਼ਰ ਬਕਣ ਵਾਲਾ ਅਤੇ ਸਤਾਉਣ ਵਾਲਾ ਅਤੇ ਧੱਕੇਖੋਰਾ ਸਾਂ ਪਰ ਮੇਰੇ ਉੱਤੇ ਰਹਮ ਹੋਇਆ ਇਸ ਲਈ ਜੋ ਮੈਂ ਇਹ ਬੇਪਰਤੀਤੀ ਵਿੱਚ ਅਣਜਾਣਪੁਣੇ ਨਾਲ ਕੀਤਾ |
14
|
ਅਤੇ ਸਾਡੇ ਪ੍ਰਭੁ ਦੀ ਕਿਰਪਾ ਨਿਹਚਾ ਅਤੇ ਪ੍ਰੇਮ ਨਾਲ ਜੋ ਮਸੀਹ ਯਿਸੂ ਵਿੱਚ ਹੈ ਅੱਤ ਘਨੇਰੀ ਹੋਈ |
15
|
ਇਹ ਬਚਨ ਪੱਕਾ ਹੈ ਅਤੇ ਪੂਰੀ ਤਰਾਂ ਮੰਨਣ ਜੋਗ ਹੈ ਭਈ ਮਸੀਹ ਯਿਸੂ ਪਾਪੀਆਂ ਨੂੰ ਬਚਾਉਣ ਲਈ ਜਗਤ ਵਿੱਚ ਆਇਆ ਜਿਨ੍ਹਾਂ ਵਿੱਚੋਂ ਮਹਾਂ ਪਾਪੀ ਮੈਂ ਹਾਂ |
16
|
ਪਰ ਮੇਰੇ ਉੱਤੇ ਇਸ ਕਾਰਨ ਰਹਮ ਹੋਇਆ ਭਈ ਮੇਰੇ ਸਬੱਬੋਂ ਜਿਹੜਾ ਮਹਾਂ ਪਾਪੀ ਹਾਂ ਯਿਸੂ ਮਸੀਹ ਆਪਣੇ ਪੂਰੇ ਧੀਰਜ ਨੂੰ ਪਰਗਟ ਕਰੇ ਤਾਂ ਜੋ ਇਹ ਉਨ੍ਹਾਂ ਦੇ ਨਮਿੱਤ ਜਿਹੜੇ ਉਸ ਉੱਤੇ ਸਦੀਪਕ ਜੀਵਨ ਲਈ ਨਿਹਚਾ ਕਰਨਗੇ ਇੱਕ ਨਮੂਨਾ ਹੋਵੇ |
17
|
ਹੁਣ ਜੁੱਗਾਂ ਦੇ ਮਹਾਰਾਜ, ਅਬਨਾਸੀ, ਅਲੱਖ, ਅਦੁਤੀ ਪਰਮੇਸ਼ੁਰ ਦਾ ਆਦਰ ਅਤੇ ਤੇਜ ਜੁੱਗੋ ਜੁੱਗ ਹੋਵੇ।। ਆਮੀਨ।। |
18
|
ਹੇ ਪੁੱਤ੍ਰ ਤਿਮੋਥਿਉਸ, ਮੈਂ ਉਨ੍ਹਾਂ ਅਗੰਮ ਵਾਕਾਂ ਦੇ ਅਨੁਸਾਰ ਜਿਹੜੇ ਅੱਗੋਂ ਤੇਰੇ ਵਿਖੇ ਕੀਤੇ ਗਏ ਤੈਨੂੰ ਇਹ ਹੁਕਮ ਦਿੰਦਾ ਹਾਂ ਭਈ ਤੂੰ ਓਹਨਾਂ ਦੇ ਸਹਾਰੇ ਅੱਛੀ ਲੜਾਈ ਲੜੀਂ |
19
|
ਅਤੇ ਨਿਹਚਾ ਅਤੇ ਸ਼ੁੱਧ ਅੰਤਹਕਰਨ ਨੂੰ ਤਕੜਿਆਂ ਰੱਖੀਂ ਜਿਹ ਨੂੰ ਕਈਆਂ ਨੇ ਛੱਡ ਕੇ ਨਿਹਚਾ ਦੀ ਬੇੜੀ ਡੋਬ ਦਿੱਤੀ |
20
|
ਉਨ੍ਹਾਂ ਵਿੱਚੋਂ ਹੁਮਿਨਾਯੁਸ ਅਤੇ ਸਿਕੰਦਰ ਹਨ ਜਿਨ੍ਹਾਂ ਨੂੰ ਮੈਂ ਸ਼ਤਾਨ ਦੇ ਗੋਚਰੇ ਕਰ ਦਿੱਤਾ ਭਈ ਤਾੜਨਾ ਪਾ ਕੇ ਓਹ ਕੁਫ਼ਰ ਦੀਆਂ ਗੱਲਾਂ ਨਾ ਬਕਣ।। |